|
ਭੂਸ਼ਨ ਧਿਆਨਪੁਰੀ
ਆਪਣੇ ਬਹੁਤ ਪੁਰਾਣੇ ਦੋਸਤ ਭੂਸ਼ਨ ਧਿਆਨਪੁਰੀ ਦੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਹੈ। ਭੂਸ਼ਨ ਪੰਜਾਬੀ ਦੇ ਉਨ੍ਹਾਂ ਥੋੜੇ ਜਿਹੇ ਲੇਖਕਾਂ ਵਿੱਚੋਂ ਇਕ ਸੀ ਜਿਨ੍ਹਾਂ ਨੇ ਜੋ ਲਿਖਿਆ ਓਹੀ ਜੀਵਿਆ ਜਾਂ ਫਿਰ ਜੋ ਜੀਵਿਆ ਓਹੀ ਲਿਖਿਆ। ਭੂਸ਼ਨ ਦੀ ਸੱਚ ਨਾਲ ਜਨਮ ਤੋਂ ਹੀ ਸਾਂਝ ਸੀ। ਉਸਨੇ ਹਮੇਸ਼ਾ ਹੀ ਸੱਚ ਬੋਲਿਆ, ਸੱਚ ਲਿਖਿਆ, ਅਤੇ ਸੱਚ ਦੇ ਹਾਮੀਆਂ ਨਾਲ ਦੋਸਤੀਆਂ ਨਿਭਾਈਆਂ। ਭੂਸ਼ਨ ਨੇ ਜ਼ਿੰਦਗੀ ਵਿੱਚ ਕਦੇ ਵੀ ਸ਼ਰਾਬ ਦੀ ਬੋਤਲ ਲੈ ਕੇ ਜਾਂ ਫਿਰ ਸਿਰਫ਼ ਦੋਸਤੀ ਨਿਭਾਉਣ ਲਈ ਕਿਸੇ ਲੇਖਕ ਦੀਆਂ ਲਿਖਤਾਂ ਜਾਂ ਕਿਤਾਬਾਂ ਦੀ ਪ੍ਰਸੰਸਾ ਨਹੀਂ ਸੀ ਕੀਤੀ। ਜਦੋਂ ਮੈਂ 1971 ਤੋਂ 1975 ਤੱਕ ਚੰਡੀਗੜ੍ਹ ਰਹਿੰਦਾ ਸੀ ਤਾਂ ਭੂਸ਼ਨ, ਅਮਿਤੋਜ, ਅਮਰੀਕ ਗਿੱਲ (ਫ਼ਿਲਮ ਜਗਤ ਵਾਲਾ), ਅਤੇ ਮੈਂ ਆਮ ਤੌਰ ਤੇ ਹਰ ਹਫ਼ਤੇ ਦੋ ਕੁ ਵਾਰੀ 22 ਸੈਕਟਰ ਤੇ ਕਾਫ਼ੀ ਹਾਊਸ ਵਿੱਚ ਮਿਲ ਕੇ ਕਾਫ਼ੀ ਅਤੇ ਭੂਸ਼ਨ ਦੇ ਮਜ਼ਾਕਾਂ ਦਾ ਸੁਆਦ ਮਾਣਦੇ ਸਾਂ। ਭੂਸ਼ਨ ਕੋਲ ਚੁਟਕਲਿਆਂ ਦਾ ਭੰਡਾਰ ਸੀ। ਉਹ ਚੁਟਕਲੇ ਸੁਣਾ ਕੇ ਆਪ ਹੀ ਉੱਚੀ ਉੱਚੀ ਹੱਸਦਾ ਅਤੇ ਹੱਸਦਾ ਹੱਸਦਾ ਦੋਹਰਾ ਹੁੰਦਾ ਰਹਿੰਦਾ। ਪਤਲੇ ਜਿਹੇ ਸਰੀਰ ਵਾਲਾ ਭੂਸ਼ਨ ਕਾਫ਼ੀ ਦੇ ਨਾਲ ਸਿਗਰਟ ਤੇ ਸਿਗਰਟ ਪੀਂਦਾ ਰਹਿੰਦਾ ਅਤੇ ਚੁਟਕਲੇ ਸੁਣਾਉਂਦਾ ਰਹਿੰਦਾ। ਉਹ ਦਿਨ ਹਾਲੇ ਵੀ ਕੱਲ ਵਾਂਗ ਯਾਦ ਹਨ। ਭੂਸ਼ਨ ਕੋਲ ਆਪਣੇ ਹੀ ਢੰਗ ਨਾਲ ਗੱਲ ਕਹਿਣ ਅਤੇ ਲਿਖਣ ਦੀ ਕਲਾ ਸੀ ਜੋ ਸਰੋਤਿਆਂ ਨੂੰ ਅਤੇ ਪਾਠਕਾਂ ਨੂੰ ਆਪਣੇ ਨਾਲ ਬੰਨ ਲੈਂਦੀ ਸੀ। ਦੋ-ਢਾਈ ਸਾਲ ਪਹਿਲਾਂ ਜਦੋਂ ਮੈਂ ਭੂਸ਼ਨ ਨੂੰ ਆਖਰੀ ਵਾਰੀ ਮਿਲਿਆ ਤਾਂ ਉਹ ਹਾਲੇ ਵੀ ਓਸੇ ਤਰ੍ਹਾਂ ਮਜ਼ਾਕੀਆ ਗੱਲਾਂ ਸੁਣਾਉਂਦਾ ਸੀ। ਉਸਦੀ ਸਿਹਤ ਕੁਝ ਡਾਵਾਂਡੋਲ ਲਗਦੀ ਸੀ। ਕਾਸ਼ ਭੂਸ਼ਨ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਦਿੰਦਾ। ਪੰਜਾਬੀ ਸਾਹਿਤ ਨੂੰ ਹੀ ਨਹੀਂ ਸਗੋਂ ਇਸ ਸੰਸਾਰ ਨੂੰ ਭੂਸ਼ਨ ਜਿਹੇ ਵਧੀਆ ਇਨਸਾਨਾਂ ਦੀ ਲੋੜ ਹੈ। ਭੂਸ਼ਨ ਦਾ ਤੁਰ ਜਾਣਾ ਉਸਦੇ ਪਰਵਾਰ ਦੇ ਮੈਂਬਰਾਂ, ਦੋਸਤਾਂ, ਅਤੇ ਪੰਜਾਬੀ ਸਾਹਿਤ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ।
-ਪ੍ਰੇਮ ਮਾਨ
|
ਜੁਲਾਈ 2009:
ਪਿਛਲੇ ਹਫ਼ਤੇ ਘਰ ਦੇ ਤਬਦੀਲ ਕਰਨ ਅਤੇ ਅਗਲੇ ਹਫ਼ਤੇ ਬੇਟੇ ਦੀ ਸ਼ਾਦੀ ਦੇ ਰੁਝੇਵਿਆਂ ਕਾਰਨ ਜੁਲਾਈ ਦੇ ਬਲਾਗ ਬਾਰੇ ਸੋਚਣ ਅਤੇ ਲਿਖਣ ਦਾ ਮੌਕਾ ਨਹੀਂ ਮਿਲ ਸਕਿਆ। ਜੁਲਾਈ ਦਾ ਬਲਾਗ ਜੁਲਾਈ ਦੇ ਅਖੀਰ ਤੋਂ ਪਹਿਲਾਂ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੇ ਜੁਲਾਈ ਦਾ ਬਲਾਗ ਨਾ ਲਿਖਿਆ ਗਿਆ ਤਾਂ ਜੁਲਾਈ-ਅਗਸਤ ਦਾ ਬਲਾਗ ਇਕੱਠਾ ਕਰ ਦਿੱਤਾ ਜਾਵੇਗਾ।
|
ਅਪ੍ਰੈਲ - ਮਾਰਚ 2009: ਰੱਬ ਦੀ ਹੋਂਦ ਜਾਂ ਅਣਹੋਂਦ!
(ਸਾਧੂ ਬਿਨਿੰਗ, ਪ੍ਰੇਮ ਮਾਨ, ਬਰਜਿੰਦਰ ਕੌਰ ਢਿੱਲੋਂ, ਰਣਜੀਤ ਸਿੰਘ (ਲੁਧਿਆਣਾ), ਸਾਧੂ ਬਿਨਿੰਗ, ਕੁਲਦੀਪ ਸਿੰਘ ਬਾਸੀ, ਜਸਵਿੰਦਰ ਸੰਧੂ, ਮਹਿੰਦਰ ਭਟਨਾਗਰ, ਸਾਧੂ ਬਿਨਿੰਗ, ਡਾ. ਰਣਜੀਤ ਕੌਰ ਗਰੋਵਰ, ਸਾਧੂ ਬਿਨਿੰਗ, ਗੁਰਦੇਵ ਸਿੰਘ ਘਣਗਸ, ਸਾਧੂ ਬਿਨਿੰਗ)
ਆਖਰੀ ਅਪਡੇਟ: ਮਈ 25, 2009
|
ਸਾਲ 2007 ਅਤੇ 2008 ਦੇ ਲੇਖ/ਬਲਾਗ ਪੜ੍ਹਨ ਲਈ ਹੇਠ ਲਿਖੇ ਵੈਬ ਸਾਈਟ ਤੇ ਕਲਿਕ ਕਰੋ:
www.panjabiblog.org
ਅਗਲੇ ਕੁਝ ਮਹੀਨਿਆਂ ਵਿੱਚ ਇਹ ਸਾਰੇ ਲੇਖ ਇਸ ਨਵੀਂ ਵੈਬ ਸਾਈਟ www.punjabiblog.com ਤੇ ਬਦਲ ਦਿੱਤੇ ਜਾਣਗੇ। |
|
|