| |
ਮਜ਼ਾਕੀਆ ਗੱਲਾਂ
|
|
| |
|
|
| |
ਹਾਏ!
ਜਦੋਂ ਹਿੰਦੁਸਤਾਨ ਵਿੱਚ ਇਨਸਾਨ ਇਕ ਦੂਜੇ ਨੂੰ ਮਿਲਦੇ ਹਨ ਤਾਂ ਉਹ ਸਤਿ ਸਿਰੀ ਅਕਾਲ, ਨਮਸਤੇ ਆਦਿ ਕਹਿ ਕੇ ਇਕ ਦੂਜੇ ਦਾ ਸਵਾਗਤ ਕਰਦੇ ਹਨ। ਇਸੇ ਤਰ੍ਹਾਂ ਅਮਰੀਕਾ ਵਿੱਚ ਲੋਕ ਇਕ ਦੂਜੇ ਨੂੰ ਮਿਲਣ ਤੇ ਹੈਲੋ (hello) ਜਾਂ ਹਾਏ (hi) ਕਹਿੰਦੇ ਹਨ। ਇਕ ਪੰਜਾਬੀ ਬਜ਼ੁਰਗ ਮਾਤਾ ਜੀ, ਜਿਸ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ, ਪੰਜਾਬ ਤੋਂ ਅਮਰੀਕਾ ਆ ਕੇ ਆਪਣੀ ਲੜਕੀ ਨਾਲ ਰਹਿਣ ਲੱਗੇ। ਕਈ ਵਾਰੀ ਮਾਤਾ ਜੀ ਘਰ ਦੇ ਬਾਹਰ ਬੈਠ ਜਾਂਦੇ। ਜਦੋਂ ਵੀ ਡਾਕੀਆ ਚਿੱਠੀਆਂ ਲੈ ਕੇ ਆਉਂਦਾ ਤਾਂ ਉਹ ਮਾਤਾ ਜੀ ਨੂੰ ਦੇਖ ਕੇ "ਹਾਏ" ਕਹਿੰਦਾ। ਹਫ਼ਤੇ ਕੁ ਬਾਦ ਮਾਤਾ ਜੀ ਆਪਣੀ ਲੜਕੀ ਨੂੰ ਕਹਿਣ ਲੱਗੀ, "ਪਤਾ ਨਹੀਂ ਐਹ ਡਾਕੀਏ ਦਾ ਹਮੇਸ਼ਾ ਕੀ ਦੁਖਦਾ ਰਹਿੰਦਾ। ਹਰ ਵੇਲੇ ਹਾਏ ਹਾਏ ਕਰਦਾ ਰਹਿੰਦਾ।"
-ਇਕ ਦੋਸਤ ਤੋਂ ਸੁਣਿਆ (ਜੁਲਾਈ 2009)
|
|
|
| |
|
|
| |
ਕਨੇਡਾ ਜਾਵਾਂ ਕਿ ਨਾ?
ਪਿਛਲੀ ਵਾਰੀ ਜਦੋਂ ਮੈ ਹਿੰਦੁਸਤਾਨ ਗਿਆ ਤਾਂ ਮੈਂ ਜਲੰਧਰ ਇਕ ਬੁੱਕ ਸ਼ਾਪ ਤੇ ਕੁਝ ਕਿਤਾਬਾਂ ਲੈਣ ਲਈ ਗਿਆ। ਉੱਥੇ ਬੈਠਿਆਂ ਗੱਲਾਂ ਕਰਦਿਆਂ ਕਰਦਿਆਂ ਇਕ ਪੰਜਾਬੀ ਦਾ ਲੇਖਕ ਆ ਗਿਆ। ਤਆਰਫ਼ ਹੋਣ ਤੋਂ ਬਾਦ ਗੱਲਾਂ ਹੋਣ ਲੱਗ ਪਈਆਂ। ਉਹ ਮੇਰੇ ਨਾਲ ਹਿੰਦੁਸਤਾਨ ਦੀ ਆਰਥਿਕ ਸਥਿਤੀ ਬਾਰੇ ਗੱਲਾਂ ਕਰਨ ਲੱਗਾ, ਅਮਰੀਕਾ ਦੇ ਪੂੰਜੀਵਾਦ ਦੇ ਖ਼ਿਲਾਫ਼ ਬੋਲਣ ਲੱਗਾ, ਆਊਟ ਸੋਰਸਿੰਗ ਦੇ ਖ਼ਿਲਾਫ਼ ਬੋਲਣ ਲੱਗਾ। ਉਹ ਕਾਮਰੇਡ ਸੁਭਾ ਦਾ ਹੋਣ ਕਰ ਕੇ ਮੇਰੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਸੀ। ਉਹ ਕਿਧਰੇ ਕਾਲਜ ਵਿੱਚ ਪੰਜਾਬੀ ਦਾ ਪ੍ਰੋਫੈਸਰ ਸੀ। ਕਾਫੀ ਦੇਰ ਪੂੰਜੀਵਾਦ ਦੇ ਖ਼ਿਲਾਫ਼ ਬੋਲਣ ਤੋਂ ਬਾਦ ਉਹ ਮੈਨੂੰ ਪੁਛਣ ਲੱਗਾ, "ਮੇਰਾ ਕਨੇਡਾ ਜਾਣ ਦਾ ਵਸੀਲਾ ਬਣ ਸਕਦਾ ਹੈ। ਤੁਹਾਡੀ ਕੀ ਰਾਏ ਹੈ ਕਿ ਮੈਨੂੰ ਕਨੇਡਾ ਜਾਣਾ ਚਾਹੀਦਾ ਹੈ? ਉੱਥੇ ਰਹਿੰਦਾ ਮੇਰਾ ਇਕ ਦੋਸਤ ਕਹਿੰਦਾ ਹੈ ਕਿ ਮੈਂ ਹਿੰਦੁਸਤਾਨ ਵਿੱਚ ਹੀ ਚੰਗਾ ਹਾਂ ਪਰ ਮੈਂ ਜਾਣ ਬਾਰੇ ਸੋਚ ਰਿਹਾ ਹਾਂ।" ਇੰਨਾ ਕੁਝ ਪੂੰਜੀਵਾਦ ਦੇ ਖ਼ਿਲਾਫ਼ ਬੋਲਣ ਦੇ ਬਾਦ ਉਸਦੀ ਕਨੇਡਾ ਜਾਣ ਦੀ ਯੋਜਨਾ ਸੁਣ ਕੇ ਮੈਂ ਹੈਰਾਨੀ ਨਾਲ ਉਸ ਵਲ ਦੇਖ ਰਿਹਾ ਸਾਂ।
-ਪ੍ਰੇਮ ਮਾਨ, ਜੁਲਾਈ 30, 2009
|
|
|
| |
|
|
| |
ਰੇਡਾਰ
ਇਕ ਪੰਜਾਬੀ ਲੇਖਕ ਨਿਊ ਯਾਰਕ ਤੋਂ ਟਰਾਂਟੋ ਨੂੰ ਕਾਰ ਵਿੱਚ ਜਾ ਰਿਹਾ ਸੀ। ਖੁੱਲੀ ਅਤੇ ਖਾਲੀ ਸੜਕ ਦੇਖ ਕੇ ਉਹ ਕਾਰ ਦੇ ਐਕਸਿਲਰੇਟਰ ਤੇ ਪੈਰ ਦਾ ਦਬਾ ਕੁਝ ਜ਼ਿਆਦਾ ਹੀ ਪਾ ਰਿਹਾ ਸੀ। ਅਚਾਨਕ ਪਿੱਛਿਓਂ ਪੁਲੀਸ ਦੀ ਕਾਰ ਦਾ ਸਾਇਰਨ ਸੁਣਾਈ ਦਿੱਤਾ। ਲੇਖਕ ਨੇ ਕਾਰ ਸੜਕ ਤੋਂ ਪਾਸੇ ਕਰ ਕੇ ਖੜੀ ਕਰ ਲਈ ਅਤੇ ਪੁਲੀਸ ਵਾਲੇ ਨੇ ਵੀ ਕਾਰ ਪਿੱਛੇ ਲਿਆ ਖੜੀ ਕੀਤੀ। ਪੁਲੀਸ ਵਾਲਾ ਆਪਣੀ ਕਾਰ ਚੋਂ ਨਿਕਲ ਕੇ ਲੇਖਕ ਨੂੰ ਕਹਿਣ ਲੱਗਾ, "ਇੱਥੇ ਵੱਧ ਤੋਂ ਵੱਧ 65 ਮੀਲ ਦੀ ਸਪੀਡ ਦੀ ਹੱਦ ਹੈ। ਤੂੰ 80 ਮੀਲ ਦੀ ਸਪੀਡ ਤੇ ਜਾ ਰਿਹਾ ਸੀ।" ਲੇਖਕ ਨੇ ਜਵਾਬ ਵਿੱਚ ਕਿਹਾ, "ਸੜਕ ਖਾਲੀ ਦੇਖ ਕੇ ਮੈਨੂੰ ਪਤਾ ਹੀ ਨਹੀਂ ਲੱਗਾ।" ਭਾਵੇਂ ਲੇਖਕ ਕੋਲ ਕਾਰ ਵਿੱਚ ਰੇਡਾਰ ਸੀ ਜੋ ਪੁਲੀਸ ਬਾਰੇ ਸੁਚਨਾ ਦਿੰਦਾ ਹੈ ਪਰ ਇਹ ਰੇਡਾਰ ਕੁਝ ਸਾਲ ਪੁਰਾਣਾ ਹੋਣ ਕਰ ਕੇ ਇਸ ਨੇ ਪੁਲੀਸ ਹੋਣ ਦਾ ਸਿਗਨਲ ਨਹੀਂ ਸੀ ਫੜਿਆ। ਪੁਲੀਸਮੈਨ ਨੇ ਟਿਕਟ ਕੱਟ ਕੇ ਲੇਖਕ ਨੂੰ ਫੜਾਉਂਦਿਆਂ ਪੁੱਛਿਆ, "ਕੋਈ ਸਵਾਲ ਹੈ?" ਲੇਖਕ ਨੇ ਜਵਾਬ ਦਿੱਤਾ, "ਮੈਨੂੰ ਲਗਦਾ ਮੇਰਾ ਰੇਡਾਰ ਪੁਰਾਣਾ ਹੋ ਗਿਆ ਹੈ ਅਤੇ ਮੈਨੂੰ ਹੁਣ ਨਵਾਂ ਲੈਣਾ ਪੈਣਾ ਹੈ।" ਪੁਲੀਸਮੈਨ ਚੁੱਪ-ਚੁਪੀਤਾ ਸਵਾਲ ਤੇ ਹੈਰਾਨ ਹੋ ਕੇ ਸਿਰ ਹਿਲਾਉਂਦਾ ਤੁਰ ਗਿਆ।
-ਜੁਲਾਈ 1, 2009 |
|
|
| |
|
|
| |
ਜੇ ਲਾੜਾ ਨਾ ਆਇਆ!
ਨਿਊ ਯਾਰਕ ਵਿੱਚ ਇਕ ਖ਼ੂਬਸੂਰਤ ਲੜਕੀ ਸ਼ਾਦੀ ਦੇ ਚਿੱਟੇ ਸੂਟ ਵਿੱਚ ਖ਼ੂਬਸੂਰਤੀ ਨਾਲ ਸਜੀ ਵਿਆਹ ਵਾਲੇ ਸਥਾਨ ਤੇ ਜਾਣ ਲਈ ਆਪਣੇ ਘਰੋਂ ਨਿਕਲ ਕੇ ਲਿਮੋਜ਼ੀਨ ਵਿੱਚ ਬੈਠਣ ਲਈ ਜਾ ਰਹੀ ਸੀ। ਆਲੇ ਦੁਆਲੇ ਬਹੁਤ ਸਾਰੇ ਲੋਕ ਖੜੇ ਇਸ ਸਜੀ ਦੁਲਹਨ ਨੂੰ ਬੜੀ ਹੀ ਉਤਸੁਕਤਾ ਨਾਲ ਦੇਖ ਰਹੇ ਸਨ। ਇਸੇ ਵੇਲੇ ਨੇੜੇ ਹੀ ਇਕ ਰੇਹੜੀ ਲਾਈ ਖੜਾ ਆਦਮੀ ਉੱਚੀ ਅਵਾਜ਼ ਵਿੱਚ ਬੋਲਿਆ, "ਜੇ ਲਾੜਾ ਨਾ ਆਇਆ ਤਾਂ ਮੈਨੂੰ ਬੁਲਾ ਲਈਂ।"
-(ਬਾਰਬਰਾ ਸ਼ੀਲਡਜ਼, ਨਿਊ ਯਾਰਕ ਟਾਈਮਜ਼, ਜੂਨ 29, 2009) |
|
|
| |
|
|
| |
|
|